ਸਮਜ ਸਭਆਚਰਕ ਪਰਤਮਨ ਦ ਤਰਜਮਨ ਕਰਦ ਪਸਤਕ ‘ਦਲ ਦਮਗ ਦ ਵਰਤ’

Read full text
Authors: ਮਨਜੀਤ ਕੌਰ
Cited by: 0

Abstract

ਗਿਆਨ, ਸੁਹਜ, ਜੀਵਨ ਤਜ਼ਰਬਿਆਂ ਅਤੇ ਸਮਾਜਿਕ ਵਰਤਾਰੇ ਦਾ ਮਿਲਗੋਭਾ ਹੋਣ ਦੇ ਨਾਲ-ਨਾਲ ਵਾਰਤਕ ਸਾਹਿਤ ਜ਼ਿੰਦਗੀ ਨੂੰ ਵਿਭਿੰਨ ਦ੍ਰਿਸ਼ਟੀਕੋਣਾਂ ਤੋਂ ਸਮਝਣ ਦਾ ਅਹਿਮ ਸ੍ਰੋਤ ਹੈ। ਵਾਰਤਕ ਸਾਹਿਤ ਵਿਚ ਲੇਖਕ ਆਪਣੇ ਮਨ ਅਤੇ ਗਿਆਨ ਨੂੰ ਆਪਣੇ ਸ਼ਬਦਾਂ ਵਿਚ ਸਹਿਜੇ ਹੀ ਪੇਸ਼ ਕਰ ਸਕਦਾ ਹੈ ਅਤੇ ਪਾਠਕ ਲੇਖਕ ਦੇ ਮਾਧਿਅਮ ਰਾਹੀਂ ਬਹੁਤ ਸਾਰੇ ਅਪਹੁੰਚ ਜੀਵਨ ਤਜ਼ਰਬਿਆਂ ਤੋਂ ਜਾਣੂ ਵੀ ਹੋ ਜਾਂਦਾ ਹੈ। ਸਾਹਿਤ ਦਾ ਮੂਲ ਮਨੋਰਥ ਮਾਨਵ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਰਿਹਾ ਹੈ ਜਿਸ ਵਿਚ ਆਲੇ ਦੁਆਲੇ ਦੇ ਜੀਵਨ ਹਾਲਾਤਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੋਇਆ ਪਾਠਕ ਨੂੰ ਜ਼ਿੰਦਗੀ ਪ੍ਰਤੀ ਸੋਝੀ ਪ੍ਰਦਾਨ ਕਰਦਾ ਹੈ। ‘ਦਿਲ ਦਿਮਾਗ ਦੀ ਵਾਰਤਾ’ ਪੁਸਤਕ ਵਿਚ ਗੁਰਸੇਵਕ ਲੰਬੀ ਨੇ ਆਪਣੇ ਜੀਵਨ ਹਾਲਤਾਂ ਅਤੇ ਜੀਵਨ ਤਜ਼ਰਬਿਆਂ ਦੇ ਮਾਧਿਅਮ ਰਾਹੀ ਪਾਠਕ ਨੂੰ ਜ਼ਿੰਦਾਦਿਲੀ ਨਾਲ ਜੀਵਨ ਜਿਉਣ ਅਤੇ ਹਿੰਮਤ ਨਾਲ ਜੀਵਨ ਨੂੰ ਬਿਹਤਰ ਬਣਾਉਣ ਦੀ ਹੱਲਾਸ਼ੇਰੀ ਦਿੱਤੀ ਹੈ। ਵਿਭਿੰਨ ਲੇਖਾਂ ਵਿਚ ਗੁਰਸੇਵਕ ਲੰਬੀ ਇਤਿਹਾਸਕ ਹਵਾਲਿਆਂ ਅਤੇ ਹੱਡੀਂ ਹੰਢਾਏ ਪਲਾਂ ਦੇ ਮਾਧਿਅਮ ਨਾਲ ਆਪਣੀ ਗੱਲ ਦੀ ਪ੍ਰੋੜਤਾ ਕਰਦਾ ਹੈ ਜਿਸ ਵਿਚੋਂ ਮਨੁੱਖ ਦਾ ਆਪਣੇ ਸਮਾਜ ਸਭਿਆਚਾਰ ਨਾਲ ਗੂੜ੍ਹੇ ਰੂਪ ਵਿਚ ਜੁੜੇ ਹੋਣ ਦਾ ਪ੍ਰਤੀਬਿੰਬ ਰੂਪਮਾਨ ਹੁੰਦਾ ਹੈ।

Fields of Study & Subjects

Short Stories in Global Literature Literature: history themes analysis South Asian Studies and Diaspora

Publication details

Journal / source
International Journal of Multidisciplinary Trends
Volume
8
Issue
2
Pages
15–20
Publication date
1 February 2026