ਗਰ ਗਰਥ ਸਹਬ: ਇਤਹਸਕ ਖਜ ਦ ਇਕ ਮਹਨ ਸਮ Guru Granth Sahib: A Great Source of Historical Research
Abstract
ਗੁਰੂ ਗਰੰਥ ਸਾਹਿਬ: ਇਤਿਹਾਸਿਕ ਖੋਜ ਦਾ ਇਕ ਮਹਾਨ ਸੋਮਾ Guru Granth Sahib: A Great Source of Historical Research ਆਰੰਭਕ ਜਾਣਕਾਰੀ Abstract ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਜੀਵਨ ਜਾਚ ਦਾ ਇਕ ਵਡਮੁਲਾ ਖਜਾਨਾ ਹੈ। ਜਿਸ ਦਾ ਮੰਤਵ ਮਨੁੱਖ ਨੂੰ ਇਕ ਸਫਲ ਜੀਵਨ ਵਲ ਲੈ ਕੇ ਜਾਣਾ ਹੈ। ਗੁਰੂ ਗਰੰਥ ਸਾਹਿਬ ਵਿਚ ਸਮਾਜਿਕ, ਰਾਜਨੀਤਕ, ਗ੍ਰਹਿ ਵਿਗਿਆਨ, ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਕਮਿਸਟਰੀ, ਫਿਜ਼ਿਕਸ, ਭੂਮੰਡਲ, ਅਕਾਸ਼ ਮੰਡਲ, ਮਨੋਵਿਗਿਆਨ, ਆਦਿ ਸੱਭ ਤਰ੍ਹਾਂ ਦੇ ਵਿਸ਼ਿਆ ਸਬੰਧੀ, ਉਸ ਸਮੇਂ ਅਨੁਸਾਰ ਡੂੰਘੀ ਜਾਣਕਾਰੀ ਦਿੱਤੀ ਗਈ ਹੈ, ਤਾਂ ਜੋ ਸਮੁੱਚੀ ਮਨੁੱਖਤਾ ਨੂੰ ਜੀਵਨ ਦੀ ਸਹੀ ਦਿਸ਼ਾ ਵੱਲ ਮੋੜਿਆ ਜਾ ਸਕੇ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖੁ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ, ਬਲਕਿ ਪੂਰਨ, ਉਚੇ ਪੱਧਰ ਦੀ ਸਾਇੰਸ ਦੇ ਆਧਾਰ ਤੇ ਦਿੱਤੀ ਹੈ। ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (੧) ਗੁਰੂ ਗਰੰਥ ਸਾਹਿਬ ਵਿਚ ਅਕਾਲ ਪੁਰਖੁ ਨੂੰ ਵਿਗਿਆਨਕ ਤਰੀਕੇ ਨਾਲ ਦਰਸਾਉਂਣ ਦਾ ਇਹ ਇਕ ਨਿਵੇਕਲਾ ਆਰੰਭ ਹੈ। ਇਸ ਨੂੰ ਅਕਾਲ ਪੁਰਖੁ ਸਬੰਧੀ ਸਾਇੰਸ ਦਾ ਮੁੱਢ ਕਹਿ ਸਕਦੇ ਹਾਂ। ਇਸ ਸੰਸਾਰ ਨੂੰ ਚਲਾਉਂਣ ਵਾਲਾ ਨਾ ਤਾਂ ਕੋਈ ਮਨੁੱਖ ਹੋ ਸਕਦਾ ਹੈ ਅਤੇ ਨਾ ਹੀ ਕੋਈ ਜੀਵ ਜੰਤੂ ਜਾਂ ਵਸਤੂ, ਕਿਉਂਕਿ ਇਹ ਸਾਰੇ ਨਾਸ਼ਵੰਤ ਹਨ, ਸਦੀਵੀ ਕਾਲ ਲਈ ਨਹੀਂ ਰਹਿ ਸਕਦੇ। ਅਕਾਲ ਪੁਰਖੁ ਕੋਈ ਨਿਯਮ, ਅਸੂਲ ਜਾਂ ਸਿਸਟਮ ਹੀ ਹੋ ਸਕਦਾ ਹੈ, ਜਿਸ ਦੀ ਸੀਮਾਂ ਬੇਅੰਤ ਹੈ, ਇਸ ਲਈ ਦੁਨਿਆਵੀ ਲਫਜ਼ਾਂ ਵਿਚ ਕਿਸੇ ਖਾਸ ਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਖ ਇਤਿਹਾਸ ਲਿਖਣ ਵਾਲੇ ਜਿਆਦਾ ਤਰ ਗੈਰ ਸਿੱਖ ਹੀ ਸਨ, ਜਿਸ ਕਰਕੇ ਸਿੱਖ ਇਤਿਹਾਸ ਵਿਚ ਬਹੁਤ ਸਾਰੀਆਂ ਮਿਲਾਵਟਾਂ ਪਾਈਆਂ ਜਾ ਚੁਕੀਆਂ ਹਨ। ਗੁਰੂ ਅਰਜਨ ਸਾਹਿਬ ਨੇ ਗੁਰੂ ਗਰੰਥ ਸਾਹਿਬ ਦੀ ਤਰਤੀਬ ਤੇ ਬਣਤਰ ਇਸ ਤਰ੍ਹਾਂ ਦੀ ਬਣਾਈ ਹੈ, ਕਿ ਕੋਈ ਬਾਹਰੋ ਇਸ ਵਿਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਗੁਰੂ ਗਰੰਥ ਸਾਹਿਬ ਦੇ ਤੁਲ ਹੋਰ ਗਰੰਥ ਪ੍ਰਚਲਤ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਹਨ, ਤਾਂ ਜੋ ਸਿੱਖਾਂ ਨੂੰ ਗੁਮਰਾਹ ਕੀਤਾ ਜਾ ਸਕੇ। ਗੁਰਬਾਣੀ ਦੀ ਰਚਨਾ ਦਾ ਸਮਾਂ ੧੪੬੯ ਤੋਂ ੧੬੦੪/੧੬੭੫ ਦਾ ਹੈ ਤੇ ਗੁਰੂ ਗਰੰਥ ਸਾਹਿਬ ਵਿਚ ਸਿਰਫ ਸਚਾਈ ਹੀ ਬਿਆਨ ਕੀਤੀ ਗਈ ਹੈ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦਾ ਮੰਤਵ ਮਨੁੱਖ ਦੇ ਮਨ ਨੂੰ ਸਹੀ ਦਿਸ਼ਾ ਵਲ ਮੋੜਨਾ ਹੈ, ਤਾਂ ਜੋ ਉਸ ਦਾ ਸਰੀਰ ਆਪਣੇ ਆਪ ਸਹੀ ਦਿਸ਼ਾ ਵਲ ਚਲ ਪਏ। ਸਲੋਕ ਮ: ੩ ॥ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥ (੯੫੧) ਇਸ ਸੱਚੀ ਬਾਣੀ ਦੀ ਖੋਜ ਨਾਲ ਕੁਝ ਕੁ ਇਤਿਹਾਸਕ ਮਸਲੇ ਵੀ ਹਲ ਕੀਤੇ ਜਾ ਸਕਦੇ ਹਨ। ਇਸ ਕਿਤਾਬ ਵਿਚ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਸੱਚੀ ਗੁਰਬਾਣੀ ਦੀ ਸਹਾਇਤਾ ਨਾਲ ਕੁਝ ਕੁ ਇਤਿਹਾਸਕ ਖਾਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੱਚੀ ਗੁਰਬਾਣੀ ਦੀ ਸਹਾਇਤਾ ਨਾਲ ਹੇਠ ਲਿਖੇ ਵਿਸ਼ਿਆਂ ਸਬੰਧੀ ਸਚਾਈ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ: · ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਦੇ ਨਾਂ ਨਾਲ ਦੇਵ ਦੀ ਵਰਤੋਂ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਹੈ · ਗੁਰੂ ਨਾਨਕ ਸਾਹਿਬ ਨੂੰ ਤਾਂ ੧੦੦ ਤੋਂ ਵੱਧ ਭਾਸ਼ਾਵਾਂ ਤੇ ਬਹੁਤ ਸਾਰੇ ਵਿਸ਼ਿਆਂ ਬਾਰੇ ਗਿਆਨ ਸੀ, ਸਾਨੂੰ ਕਿਨਾਂ ਕੁ ਹੈ? · ਕੀ ਪੰਦਰਾਂ ਭਗਤ, ਜਿਨ੍ਹਾਂ ਦੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਹੈ, ਉਹ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਸਨ, ਸਮਕਾਲੀ ਸਨ, ਜਾਂ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੋਏ ਸਨ? The Gurbani recorded in Guru Granth Sahib is a valuable treasure of knowledge about life. The purpose of which is to lead a person towards a successful life. In Guru Granth Sahib, in-depth information has been given in accordance with that time on all kinds of subjects like social, political, planetary science, history, geography, economics, chemistry, physics, earth, sky, psychology, etc., so that the entire humanity can be directed towards the right direction of life. Guru Nanak Sahib has given the definition of Akal Purkhu not on the basis of imagination, but on the basis of complete, high-level science. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (੧) This is a unique beginning of showing Akal Purkhu in a scientific way in Guru Granth Sahib. We can call it the beginning of science related to Akal Purkh. The one who runs this world cannot be a human being nor any living creature or object, because all of them are perishable, they cannot remain for eternity. The Eternal God can only be a rule, principle or system, whose limits are infinite, therefore it cannot be described with any specific name in worldly words. Most of the writers of Sikh history were non-Sikhs, due to which many adulterations have been found in Sikh history. Guru Arjan Sahib has made the order and structure of Guru Granth Sahib in such a way that no one from outside can make any kind of adulteration in it. This is the reason why many attempts are being made to popularize other scriptures like Guru Granth Sahib, so that the Sikhs can be misled. The time of composition of Gurbani is from 1469 to 1604/1675 and only the truth has been described in Guru Granth Sahib. The purpose of the Gurbani recorded in the Guru Granth Sahib is to turn the mind of a person in the right direction, so that his body automatically moves in the right direction. ਸਲੋਕ ਮ: ੩ ॥ ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥ (੯੫੧) With the search for this true Bani, some historical issues can also be resolved. In this book, an attempt has been made to remove some historical flaws with the help of the true Gurbani recorded in the Guru Granth Sahib. With the help of True Gurbani, an effort has been made to present the truth regarding the following topics: · The use of Dev in the names of Guru Nanak Sahib, Guru Angad Sahib and Guru Arjan Sahib is not acceptable according to Gurbani · Guru Nanak Sahib knew more than hundred languages and many subjects. How much do we know? · Were the fifteen Bhagats, whose Bani is recorded in the Guru Granth Sahib, born before Guru Nanak Sahib, were they contemporary with him, or were they after Guru Nanak Sahib? ਮੁੱਖ ਸ਼ਬਦ: Key Words: ਇਤਿਹਾਸ, ਪੰਦਰਾਂ ਭਗਤਾ ਦਾ ਇਤਿਹਾਸ, ਗੁਰੂ ਸਾਹਿਬਾਂ ਦੇ ਨਾਂ ਨਾਲ ਦੇਵ ਨਹੀਂ ਸੀ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗਰੰਥ ਸਾਹਿਬ, ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਨੂੰ ੧੦੦ ਤੋਂ ਵੱਧ ਭਾਸ਼ਾਵਾ ਦਾ ਗਿਆਨ ਸੀ, ਗੁਰੂ ਨਾਨਕ ਸਾਹਿਬ ਦਾ ਸਾਇੰਸ ਦਾ ਗਿਆਨ, ਸਾਰੇ ਭਗਤ ਗੁਰੂ ਨਾਨਕ ਸਾਹਿਬ ਤੋਂ ਬਾਅਦ ਹੋਏ ਹੋਣਗੇ, Guru Granth Sahib, Guru Nanak, Guru Angad, Guru Arjan, History, History of the fifteen Bhagats, Dev was not with name of Guru Nanak, Guru Nanak knew more than 100 languages, Guru Nanak knew Science, All Bhagats must be after Guru Nanak
Fields of Study & Subjects
South Asian Studies and Diaspora
Indian History and Philosophy
Religion and Sociopolitical Dynamics in Nigeria
Publication details
- Journal / source
- Zenodo (CERN European Organization for Nuclear Research)
- Publication date
- 27 January 2026
- Document type
- Book