ਪਜਬ ਦ ਵਡ : ਪਨਰ-ਚਤਨ
Abstract
ਪੰਜਾਬ ਦੀ ਵੰਡ ਇੱਕ ਅਜਿਹੀ ਘਟਨਾ ਸੀ ਜਿਸ ਨੇ ਪੂਰੀ ਪੰਜਾਬੀਅਤ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਵੰਡ ਦੇ ਦਰਦ ਦਾ ਜਖ਼ਮ ਅਜੇ ਵੀ ਹੱਥ ਲਾਏ ਤੋਂ ਫਿੱਸ ਪੈਦਾ ਹੈ। ਇਸ ਵੰਡ ਕਰਕੇ ਸਾਰੀ ਪੰਜਾਬੀਅਤ ਦੋਫਾੜ ਹੋ ਗਈ। ਇਸ ਵੰਡ ਦੇ ਬਾਰੇ ਹੁਣ ਤੱਕ ਅਨੇਕਾਂ ਕਿਤਾਬਾਂ ਲਿਖਿਆ ਗਈਆ ਪਰ ਇਸਦੇ ਮੂਲ ਕਾਰਨਾਂ ਤੱਕ ਰਸਾਈ ਨਹੀ ਹੋ ਪਾਈ। ਅੰਗਰੇਜ਼ਾਂ, ਭਾਰਤੀ ਅਤੇ ਪੰਜਾਬੀ ਲੀਡਰਾਂ ਬਾਰੇ ਉਸ ਤਰ੍ਹਾਂ ਖੁੱਲਕੇ ਗੱਲ ਨਹੀ ਹੋਈ ਜਿਸ ਤਰ੍ਹਾਂ ਇਹਨਾਂ ਸਭਨਾਂ ਦਾ ਇਹ ਵੰਡ ਵਿੱਚ ਬਣਦਾ ਯੋਗਦਾਨ ਸੀ। ਵੰਡ ਦੇ ਰਹੱਸਮਈ ਕਾਰਨਾਂ ਦੀ ਪੜਚੋਲ ਕਰਦਿਆਂ ਬਹੁਤ ਸਾਰੇ ਅਜਿਹੇ ਤੱਥ ਸਾਹਮਣੇ ਆਉਦੇ ਹਨ, ਜਿਹਨਾਂ ਤੋਂ ਸਾਡੇ ਨਾਲ ਹੋਈ ਇਸ ਘਿਲੌਣੀ ਸਾਜ਼ਿਸ਼ ਦਾ ਪਤਾ ਲਗਦਾ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਕਾਰਨ ਹਨ, ਜਿਹਨਾਂ ਕਰਕੇ ਵੰਡ ਹੋਈ ਪਰ ਉਹਨਾਂ ਕਾਰਨਾਂ ਨੂੰ ਸਾਹਮਣੇ ਨਹੀ ਲਿਆਦਾ ਗਿਆ।
Fields of Study & Subjects
South Asian Studies and Diaspora
South Asian Studies and Conflicts
Colonial History and Postcolonial Studies
Publication details
- Journal / source
- Zenodo (CERN European Organization for Nuclear Research)
- Publication date
- 11 January 2026